ਗਰਭਪਾਤ ਤੋਂ ਬਾਅਦ ਔਰਤਾਂ ਸਰੀਰਕ ਅਤੇ ਮਾਨਿਸਕ ਰੂਪ ਤੋਂ ਬਹੁਤ ਹੀ ਕਮਜ਼ੋਰ ਹੋ ਜਾਂਦੀਆਂ ਹਨ। ਕੋਈ ਵੀ ਔਰਤ ਨੂੰ ਇਸ ਸਥਿਤੀ ਤੋਂ ਨਿਕਲਣ ਲਈ ਬਹੁਤ ਸਮੇਂ ਲੱਗ ਜਾਂਦਾ ਹੈ। ਪਹਿਲੇ ਤਿੰਨ ਮਹੀਨਿਆਂ 'ਚ ਗਰਭਪਾਤ ਹੋਣ ਦੇ ਮੌਕੇ ਬਹੁਤ ਜ਼ਿਆਦਾ ਹੁੰਦੇ ਹਨ। ਇਸ ਕਾਰਨ ਔਰਤਾਂ ਆਪਣੀ ਪ੍ਰੈਗਨੈਂਸੀ ਨੂੰ ਛੁਪਾਉਂਦੀਆਂ ਹਨ।
ਸਰੀਰਕ ਸਿਹਤ ਲਈ— ਗਰਭਪਾਤ ਤੋਂ ਬਾਅਦ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਦੇ ਲੱਛਣ ਹੌਲੀ-ਹੌਲੀ ਘੱਟ ਹੁੰਦੇ ਹਨ। ਗਰਭਪਾਤ ਦੇ ਇਕ ਜਾਂ ਦੋ ਹਫਤੇ 'ਚ ਖੂਨ ਪੈਣਾ ਬੰਦ ਹੋ ਜਾਂਦਾ ਹੈ। ਇਸ ਸਥਿਤੀ ਦੇ ਬਾਅਦ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨੇ ਪੈਂਦਾ ਹੈ। ਗਰਭਪਾਤ ਤੋਂ ਬਾਅਦ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ। ਸਰੀਰ ਨੂੰ ਸਿਹਤਮੰਦ ਹੋਣ ਦੇ ਲਈ ਘੱਟ ਤੋਂ ਘੱਟ ਇਕ ਮਹੀਨਾ ਲੱਗ ਜਾਂਦਾ ਹੈ। ਅਜਿਹੇ 'ਚ ਖੁਦ ਦਾ ਖਿਆਲ ਰੱਖੋ। ਖੂਨ ਜ਼ਿਅਦਾ ਪੈਣ 'ਤੇ ਡਾਕਰਟਰ ਦੀ ਸਲਾਹ ਲਓ।
ਮਾਨਸਿਕ ਸਿਹਤ ਲਈ— ਗਰਭਪਾਤ ਤੋਂ ਬਾਅਦ ਔਰਤਾਂ ਦੇ ਮਨ 'ਤੇ ਡੂੰਘਾ ਅਸਰ ਪੈਂਦਾ ਹੈ। ਅਜਿਹੇ 'ਚ ਪਰਿਵਾਰ ਵਾਲਿਆਂ ਦਾ ਸਹਾਰਾ ਔਰਤਾਂ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਕੁਝ ਔਰਤਾਂ ਇਨ੍ਹਾਂ ਸਭ ਦੇ ਪਿੱਛੇ ਖੁਦ ਨੂੰ ਜ਼ਿੰਮੇਵਾਰ ਸਮਝਦੀਆਂ ਹਨ। ਇਸ ਹਾਲਾਤ 'ਚ ਔਰਤਾਂ ਦੇ ਪਤੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਖੁਸ਼ ਰਹੇ। ਉਸ ਨੂੰ ਕੀਤੇ ਬਾਹਰ ਲੈ ਕੇ ਜਾਵੇ। ਉਨ੍ਹਾਂ ਦਾ ਮੂਡ ਠੀਕ ਕਰਨ ਦੀ ਕੋਸ਼ਿਸ਼ ਕਰਨ ਤਾਂ ਜੋ ਉਹ ਪਿੱਛਲੀਆਂ ਗੱਲਾਂ ਤੋਂ ਬਾਹਰ ਆ ਸਕਣ।
ਛੋਟਾ ਜਿਹਾ ਝੂਠ ਤੁਹਾਨੂੰ ਬਣਾ ਸਕਦੈ ਝੂਠਾ
NEXT STORY